ਹਰਿਆਣੇ ਦੇ ਲੋਕਾਂ ਦਾ ਆਪਣੇ ਭਵਿੱਖ ਲਈ ਸਹੀ ਫੈਸਲਾ – ਗੋਸ਼ਾ
ਪੰਜਾਬ ਦੇ ਲੋਕ ਆਪਣੇ ਭਵਿੱਖ ਲਈ ਸਹੀ ਫੈਸਲਾ ਲੈਣ – ਗੋਸ਼ਾ
ਲੁਧਿਆਣਾ (8 ਅਕਤੂਬਰ) ਪੰਜਾਬ ਭਾਜਪਾ ਦੇ ਮੀਡੀਆ ਪੇਨਲਿਸਟ ਗੁਰਦੀਪ ਸਿੰਘ ਗੋਸ਼ਾ ਨੇ ਹਰਿਆਣਾ ਦੇ ਲੋਕਾਂ ਦਾ ਤੀਜੀ ਵਾਰ ਸਰਕਾਰ ਬਣਾਉਣ ਤੇ ਜਿੱਥੇ ਧੰਨਵਾਦ ਕਰਦੇ ਗੋਸ਼ਾ ਨੇ ਕਿਹਾ ਹਰਿਆਣਾ ਦੇ ਲੋਕਾਂ ਨੇ ਆਪਣੇ ਭਵਿੱਖ ਲਈ ਸਹੀ ਫੈਸਲਾ ਕੀਤਾ ਹੈ ਕੇਂਦਰ ਵਿੱਚ ਤੀਜੀ ਵਾਰ ਭਾਜਪਾ ਅਤੇ ਹਰਿਆਣੇ ਵਿੱਚ ਤੀਜੀ ਵਾਰ ਭਾਜਪਾ ਸਰਕਾਰ ਬਣਾਉਣ ਕਰਕੇ ਇਹ ਸੂਬਾ ਪੰਜਾਬ ਵਿੱਚੋ ਨਿਕਲਿਆ ਹੋਣ ਦੇ ਬਾਵਜੂਦ ਅੱਜ ਪੰਜਾਬ ਨਾਲੋਂ ਵੱਧ ਤਰੱਕੀ ਕਰ ਰਿਹਾ ਹੈ ਪਰ ਇਸ ਦੇ ਉਲਟ ਪੰਜਾਬ ਸੂਬਾ ਲਗਾਤਾਰ ਗਲਤ ਫੈਸਲੇ ਕਰਕੇ ਅਤੇ ਗਲਤ ਨੇਤਾਵਾਂ ਦੀ ਚੋਣ ਕਰਕੇ ਪੰਜਾਬ ਅੱਜ ਸਾਰਿਆ ਸੂਬਿਆਂ ਨਾਲੋ ਪਿੱਛੜ ਰਿਹਾ ਹੈ.
ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਪੰਜਾਬ ਦੇ ਲੋਕ ਸਹੀ ਨੇਤਾ ਅਤੇ ਸਹੀ ਸਰਕਾਰ ਭਾਜਪਾ ਦੀ ਚੁਣਨ ਤਾਂ ਜ਼ੋ ਪੰਜਾਬ ਤਰੱਕੀ ਦੀ ਅਤੇ ਚੜਦੀਕਲਾ ਦੀ ਰਾਹ ਤੇ ਜਾ ਸਕੇ ਗੁਰਦੀਪ ਸਿੰਘ ਗੋਸ਼ਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ,ਭਾਜਪਾ ਦੇ ਪ੍ਰਧਾਨ ਜੇ਼਼ਪੀ਼ ਨੰਢਾ,ਹਰਿਆਣੇ ਦੇ ਮੁੱਖ ਮੰਤਰੀ ਨੀਆਬ ਸੈਣੀ ਅਤੇ ਭਾਜਪਾ ਦੇ ਮਿਹਨਤੀ ਵਰਕਰਾਂ ਨੂੰ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਵਧਾਇਆ ਅਤੇ ਧੰਨਵਾਦ ਕੀਤਾ ਤੇ ਪੰਜਾਬ ਦੇ ਭਵਿੱਖ ਲਈ ਕੰਮ ਕਰਣ ਦਾ ਸੰਕਲਪ ਲਿਆ।

