Subscribe to Updates
Get the latest creative news from FooBar about art, design and business.
- 🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼: ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ
- ਭਾਰਤ ਦੇ ਟੈਕ ਸਟਾਰਟਅਪਸ ਨੇ Q1 2025 ਵਿੱਚ $2.5 ਬਿਲੀਅਨ ਇਕੱਠੇ ਕੀਤੇ, ਜੋ 2024 ਨਾਲ 8.7% ਵਧੇ
- ਭਾਰਤੀ ਲਗਜ਼ਰੀ ਬ੍ਰਾਂਡ ਅਜੇ ਵੀ ਵਿਦੇਸ਼ੀ ਏਜੰਸੀਜ਼ ਨੂੰ ਕਿਉਂ ਹਾਇਰ ਕਰ ਰਹੇ ਹਨ? ਖੁਸ਼ਬੂ ਗੋਯਲ ਘਰੇਲੂ ਸ਼੍ਰੇਣੀ ਵਿੱਚ ਮਹਾਨਤਾ ਲਿਆ ਰਹੀ ਹੈ
- ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
- ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਜੀ ਫਾਰ ਵੂਮਨ ਸਿਵਲ ਲਾਈਨ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਉਦਯੋਗਿਕ ਕੰਪਨੀਆਂ ਦਾ ਦੌਰਾ ਕੀਤਾ
- ਆਰ ਜੀ ਹਸਪਤਾਲ ਪੇਸ਼ ਕਰਦਾ ਹੈ ਲੁਧਿਆਣਾ ਦਾ ਸਭ ਤੋਂ ਉਡੀਕਿਆ ਜਾਣ ਵਾਲਾ ਦੌੜ ਸਮਾਗਮ: ਮਿਲਿੰਦ ਸੋਮਨ ਨਾਲ ਆਰਜੀ ਮੈਰਾਥਨ 6.0
- ਮਾਂ ਬਗਲਾਮੁਖੀ ਧਾਮ ਵਿਖੇ ਕਾਰੋਬਾਰੀ ਵਿਕਾਸ ਯੱਗ ਦਾ ਆਯੋਜਨ
- ਸੰਸਦ ਮੈਂਬਰ ਅਰੋੜਾ ਨੇ ਜਗਰਾਉਂ ਪੁਲ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਰਾਸ਼ਟਰੀ ਏਕਤਾ ਪ੍ਰਤੀ ਵਚਨਬੱਧਤਾ ਦੁਹਰਾਈ
Author: Trended Today
ਨਗਰ ਨਿਗਮ ਲੁਧਿਆਣਾ ਵਿਧਾਇਕ ਪਰਾਸ਼ਰ ਨੇ ਵਾਰਡ ਨੰਬਰ 60 ਦੇ ਢੰਡੀਆ ਮੁਹੱਲੇ ਵਿੱਚ ਟਿਊਬਵੈੱਲ ਲਗਾਉਣ ਦਾ ਪ੍ਰੋਜੈਕਟ ਕੀਤਾ ਸ਼ੁਰੂ ਲੁਧਿਆਣਾ, 23 ਅਕਤੂਬਰ:ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਬੁੱਧਵਾਰ ਨੂੰ ਵਾਰਡ ਨੰਬਰ 84 (ਪੁਰਾਣਾ ਵਾਰਡ ਨੰਬਰ 60) ਦੇ ਢੰਡੀਆ ਮੁਹੱਲੇ ਵਿੱਚ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। 12.5 ਐਚ.ਪੀ ਦਾ ਟਿਊਬਵੈੱਲ 5.44 ਲੱਖ ਰੁਪਏ ਦੀ ਲਾਗਤ ਨਾਲ ਲਗਾਇਆ ਜਾ ਰਿਹਾ ਹੈ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਇਹ…
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਪਿਛਲੀਆਂ ਸੂਬਾ ਸਰਕਾਰਾਂ ਨੇ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਵਿੱਚ ਕੋਈ ਵੀ ਕਦਮ ਨਹੀਂ ਉਠਾਇਆ :- ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ – ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਕੇਂਦਰੀ ਜੇਲ੍ਹ ਲੁਧਿਆਣਾ ਦਾ ਅਚਨਚੇਤ ਨਿਰੀਖਣ ਲੁਧਿਆਣਾ, 21 ਅਕਤੂਬਰ (000) ਪੰਜਾਬ ਦੇ ਜੇਲ੍ਹਾਂ ਅਤੇ ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਸੋਮਵਾਰ ਨੂੰ ਸਥਾਨਕ ਕੇਂਦਰੀ ਜੇਲ੍ਹ ਦਾ ਅਚਨਚੇਤ ਨਿਰੀਖਣ ਕਰਨ ਲਈ ਪਹੁੰਚੇ। ਜੇਲ੍ਹ ਨਿਰੀਖਣ ਤੋਂ ਬਾਅਦ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੀਆਂ ਸੂਬਾ ਸਰਕਾਰਾਂ ਨੇ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਵਿੱਚ ਕੋਈ ਵੀ ਕਦਮ ਨਹੀਂ ਉਠਾਇਆ। ਇੱਥੇ ਗੈਂਗਸਟਰਾਂ ਦਾ ਬੋਲਬਾਲਾ ਸੀ ਪਰ…
46ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲੇ ਦੌਰਾਨ ਪ੍ਰਵਾਸੀ ਸ਼ਾਇਰ ਹਰਜਿੰਦਰ ਕੰਗ, ਸੰਗੀਤਕਾਰ ਤੇਜਵੰਤ ਕਿੱਟੂ, ਗਾਇਕ ਭੈਣਾਂ ਜੋਤੀ ਨੂਰਾਂ ਦਾ ਸਨਮਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਮੇਲੇ ਦਾ ਉਦਘਾਟਨ ਪੰਜਾਬੀ ਰਿਵਾਇਤੀ ਗਾਇਕੀ ਦਾ ਲੱਗਿਆ ਖ਼ੁੱਲ੍ਹਾ ਅਖਾੜਾ ਲੁਧਿਆਣਾ, 21 ਅਕਤੂਬਰ (ਇੰਦ੍ਰਜੀਤ) : ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਡਾ. ਏ.ਵੀ.ਐਮ ਐਜੂਕੇਸ਼ਨਲ ਸੋਸਾਇਟੀ ਅਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਯੁਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ 46ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਪੰਜਾਬੀ ਸੱਭਿਆਚਾਰਕ ਮੇਲਾ ਆਪਣੀਆਂ ਮਿੱਠੀਆਂ ਤੇ ਡੂੰਘੀਆਂ ਯਾਦਾਂ ਛੱਡਦਾ ਸੰਪੰਨ ਹੋਇਆ। ਮੇਲੇ ਉਦਘਾਟਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਕੀਤਾ ਗਿਆ।ਪੰਜਾਬ ਖੇਤੀਬਾੜੀ…
ਰੌਕੀ ਨੇ ਲੁਧਿਆਣਾ ਪਹੁੰਚ ਕੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ।ਸਿਮਰਿਤਾ 3 ਫਿਲਮਾਂ ‘ਚ ਲੀਡ ਰੋਲ ‘ਚ ਨਜ਼ਰ ਆਵੇਗੀਲੁਧਿਆਣਾ, 20 ਅਕਤੂਬਰ ਜਿਸ ਥਾਂ ‘ਤੇ ਮਨੁੱਖ ਆਪਣਾ ਬਚਪਨ ਜਾਂ ਕੁਝ ਸਮਾਂ ਬਿਤਾਉਂਦਾ ਹੈ, ਉਸ ਥਾਂ ਦੀਆਂ ਯਾਦਾਂ ਹਮੇਸ਼ਾ ਉਸ ਦੇ ਦਿਲ ਵਿਚ ਰਹਿੰਦੀਆਂ ਹਨ ਅਤੇ ਉਸ ਥਾਂ ਨਾਲ ਉਸ ਦਾ ਵਿਸ਼ੇਸ਼ ਲਗਾਵ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਮੁੰਬਈ ਦੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਅਤੇ ਫਿਲਮ ਨਿਰਮਾਤਾ ਰੌਕੀ ਸੰਧੂ ਲੁਧਿਆਣਾ ਲਈ ਆਪਣੇ ਦਿਲ ਵਿੱਚ ਖਾਸ ਥਾਂ ਰੱਖਦੇ ਹਨ ਅਤੇ ਇੱਕ ਨਿੱਜੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਲੁਧਿਆਣਾ ਪੁੱਜੇ ਹਨ, ਜਿੱਥੇ ਉਨ੍ਹਾਂ ਨੇ ਆਪਣੇ ਬਚਪਨ ਦੇ ਕੁਝ ਸਾਲ ਇੱਥੇ ਬਿਤਾਏ ਅਤੇ ਸਕੂਲੀ…
ਲੁਧਿਆਣਾ ਵਿੱਚ ਭਾਰਤ ਸਾਈਕਲੋਥਨ ਲੜੀ ਦੀ ਪਹਿਲੀ ਰੈਲੀ ਵੱਡੀ ਕਾਮਯਾਬੀ ਲੁਧਿਆਣਾ 20 ਅਕਤੂਬਰ (ਰਾਕੇਸ਼ ਅਰੋੜਾ) ਰਾਈਡਏਸ਼ੀਆ ਦੁਆਰਾ ਆਯੋਜਿਤ ਇੰਡੀਆ ਸਾਈਕਲੋਥਨ ਸੀਰੀਜ਼ ਦੀ ਪਹਿਲੀ ਰੈਲੀ ਲੁਧਿਆਣਾ ਵਿੱਚ ਸਫਲਤਾਪੂਰਵਕ ਸੰਪੰਨ ਹੋਈ, ਜਿਸ ਵਿੱਚ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ 300 ਤੋਂ ਵੱਧ ਉਤਸ਼ਾਹੀ ਸਾਈਕਲਿਸਟਾਂ ਨੂੰ ਆਕਰਸ਼ਿਤ ਕੀਤਾ ਗਿਆ। ਇਹ ਰੈਲੀ ਪੂਰੇ ਭਾਰਤ ਵਿੱਚ 20 ਵਾਧੂ ਰੈਲੀਆਂ ਦੀ ਯੋਜਨਾ ਦੇ ਨਾਲ, ਕਸਰਤ ਅਤੇ ਆਵਾਜਾਈ ਦੇ ਇੱਕ ਵਿਹਾਰਕ ਸਾਧਨ ਵਜੋਂ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਦੇਸ਼ ਵਿਆਪੀ ਅੰਦੋਲਨ ਦੀ ਇੱਕ ਰੋਮਾਂਚਕ ਸ਼ੁਰੂਆਤ ਹੈ।ਇਸ ਪ੍ਰੋਗਰਾਮ ਵਿੱਚ ਡਾ: ਪੂਨਮ ਪ੍ਰੀਤ ਕੌਰ*, ਐਸ.ਡੀ.ਐਮ ਪੱਛਮੀ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ…
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ ਪੁਲਿਸ ਯਾਦਗਾਰੀ ਦਿਵਸ ਮਨਾਇਆ, ਸੀ.ਪੀ ਅਤੇ ਡੀ.ਸੀ ਨੇ ਪੁਲਿਸ ਲਾਈਨਜ਼ ਵਿੱਚ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਸਾਨੂੰ ਮਿਲ ਕੇ ਦੇਸ਼ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ :- ਪੁਲਿਸ ਕਮਿਸ਼ਨਰ ਲੁਧਿਆਣਾ, 21 ਅਕਤੂਬਰ (000) ਪੁਲਿਸ ਕਮਿਸ਼ਨਰ ਸ੍ਰੀ ਕੁਲਦੀਪ ਸਿੰਘ ਚਾਹਲ ਅਤੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਸੋਮਵਾਰ ਨੂੰ ਪੁਲਿਸ ਯਾਦਗਾਰੀ ਦਿਵਸ ਮੌਕੇ ਪੁਲਿਸ ਲਾਈਨਜ਼ ਵਿਖੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਨਾਲ ਸਬੰਧਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਬੋਲਦਿਆਂ ਪੁਲਿਸ ਕਮਿਸ਼ਨਰ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਲੋਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ…
ਭਗਵਾਨ ਵਾਲਮੀਕਿ ਜੀ ਵੱਲੋ ਮਾਨਵਤਾ ਦੀ ਭਲਾਈ ਲਈ ਵਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ:- ਕੈਬਨਿਟ ਮੰਤਰੀ ਸੌਂਦ ਅਤੇ ਮੁੰਡੀਆ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾਭਗਵਾਨ ਵਾਲਮੀਕਿ ਜੀ ਵੱਲੋ ਮਾਨਵਤਾ ਦੀ ਭਲਾਈ ਲਈ ਵਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ :- ਕੈਬਨਿਟ ਮੰਤਰੀ ਸੌਂਦ ਅਤੇ ਮੁੰਡੀਆ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਇਕ ਮਹਾਨ ਵਿਦਵਾਨ ਸਨ, ਜਿਨ੍ਹਾਂ ਨੇ ਪਵਿੱਤਰ ਧਾਰਮਿਕ ਗ੍ਰੰਥ ਰਮਾਇਣ ਦੀ ਰਚਨਾ ਕੀਤੀ ਕੈਬਨਿਟ ਮੰਤਰੀਆਂ ਵੱਲੋਂ ਪੰਜਾਬ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ ਕੈਬਨਿਟ ਮੰਤਰੀ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਮੌਕੇ ਲੁਧਿਆਣਾ ਵਿਖੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਮੁੱਖ ਮਹਿਮਾਨ ਵੱਜੋਂ ਹੋਏ ਸ਼ਾਮਲ ਲੁਧਿਆਣਾ, 16 ਅਕਤੂਬਰ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆ ਨੇ ਭਗਵਾਨ ਵਾਲਮੀਕਿ ਜੀ ਨੂੰ…
ਇੰਟਰ ਸਕੂਲ ਵੈਦਿਕ ਭਾਸ਼ਣ ਮੁਕਾਬਲੇ ਕਰਵਾਏ ਲੁਧਿਆਣਾ, 16 ਅਕਤੂਬਰਵੇਦ ਪ੍ਰਚਾਰ ਮੰਡਲ ਪੰਜਾਬ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਨੀਰੂ ਕੌੜਾ ਅਤੇ ਬੋਰਡ ਦੇ ਸੂਬਾਈ ਜਨਰਲ ਸਕੱਤਰ ਰੋਸ਼ਨ ਲਾਲ ਆਰੀਆ ਦੀ ਅਗਵਾਈ ਹੇਠ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ, ਫੋਕਲ ਪੁਆਇੰਟ ਵਿਖੇ ਇੰਟਰ ਸਕੂਲ ਵੈਦਿਕ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ: ਸ਼ਿਖਾ ਢੱਲ ਪ੍ਰਿੰਸੀਪਲ ਮਾਈ ਭਾਗੋ ਕਾਲਜ ਰਾਮਗੜ੍ਹ ਨੇ ਕੀਤੀ। ਜੇ. ਆਰ. ਕਟਾਰੀਆ, ਸੇਵਾਮੁਕਤ ਸੀਨੀਅਰ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਸ੍ਰੀਮਤੀ ਲੀਨਾ ਟਪਾਰੀਆ ਉਪ ਪ੍ਰਧਾਨ ਪੰਜਾਬ ਪ੍ਰਦੇਸ਼ ਮਹਿਲਾ ਮੋਰਚਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦਾ ਉਦਘਾਟਨ ਕੀਤਾ | ਉਨ੍ਹਾਂ ਨੇ ਡਰਾਅ ਕੱਢ ਕੇ ਪ੍ਰਤੀਯੋਗੀਆਂ ਨੂੰ ਬੈਜ ਦੇ ਕੇ ਮੁਕਾਬਲੇ ਦੀ ਸ਼ੁਰੂਆਤ ਕੀਤੀ। ਸਮਾਗਮ…
ਸ਼੍ਰੀ ਆਤਮ ਵੱਲਭ ਜੈਨ ਕਾਲਜ ਲੁਧਿਆਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ । 16 ਅਕਤੂਬਰ, 2024 ਨੂੰ ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਯੂਥ ਕਲੱਬ, ਐਨਐਸਐਸ ਯੂਨਿਟ ਅਤੇ ਅਲੂਮਨੀ ਐਸੋਸੀਏਸ਼ਨ ਵੱਲੋਂ ਡੋਨੇਟ ਬਲੱਡ ਟੂ ਡੋਨੇਟ ਲਾਈਫ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਖੂਨਦਾਨ ਕਰਨ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ।ਸਮਾਜ ਅਤੇ ਇਸ ਵਿੱਚ ਆਰਥਿਕ ਪੱਖੋਂ ਗਰੀਬ ਵਰਗ ਦੇ ਲੋਕਾਂ ਲਈ ਇਹ ਕੈਂਪ ਲਗਾਇਆ ਗਿਆ। ਕੈਂਪ ਦੌਰਾ 91 ਯੂਨਿਟ ਖੂਨ ਇਕੱਠਾ ਕੀਤਾ। ਕੈਂਪ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ…
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ ਕੈਬਨਿਟ ਮੰਤਰੀਆਂ ਹਰਭਜਨ ਸਿੰਘ ਈ.ਟੀ.ਓ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੁਆਰਾ ਦਰਸਾਏ ਸੱਚ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਭਗਵਾਨ ਵਾਲਮੀਕਿ ਜੀ ਦੇ ਪਰਗਟ ਉਤਸਵ ਦੇ ਸ਼ੁਭ ਮੌਕੇ ‘ਤੇ ਲੋਕਾਂ ਨੂੰ ਦਿੱਤੀਆਂ ਵਧਾਈਆਂ ਲੁਧਿਆਣਾ, 15 ਅਕਤੂਬਰ (000)ਕੈਬਨਿਟ ਮੰਤਰੀਆਂ ਸ੍ਰੀ ਹਰਭਜਨ ਸਿੰਘ ਈ.ਟੀ.ਓ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਮੰਗਲਵਾਰ ਨੂੰ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੁਆਰਾ ਦਰਸਾਏ ਮਾਰਗ ਅਤੇ ਆਦਰਸ਼ਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ, ਜਿਨ੍ਹਾਂ ਨੇ ਮਹਾਨ ਮਹਾਂਕਾਵਿ ਰਾਮਾਇਣ ਲਿਖਿਆ ਸੀ। ਉਹ ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਮਹਾਰਿਸ਼ੀ ਵਾਲਮੀਕਿ ਜੈਅੰਤੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਮੁੱਖ ਮਹਿਮਾਨ…
