ਪੰਜਾਬ ਸਰਕਾਰ ਦੇ ਖਿਲਾਫ ਅਕਾਲੀ ਦਲ ਦਾ ਹੱਲਾ ਬੋਲ, ਲੁਧਿਆਣਾ ਦੇ ਵਿੱਚ ਸੂਬਾ ਪੱਧਰੀ ਧਰਨਾ ਪ੍ਰਦਰਸ਼ਨ, ਪਹੁੰਚੇ ਕਾਰਜਕਾਰੀ ਪ੍ਰਧਾਨ, ਕਿਹਾ ਪੰਜਾਬ ਦੇ ਵਿੱਚ ਆਰਥਿਕ ਸੰਕਟ
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਬਿਜਲੀ ਦੀਆਂ ਵਧਾਈਆਂ ਗਈਆਂ ਕੀਮਤਾਂ ਦੇ ਨਾਲ ਪੈਟਰੋਲ ਡੀਜ਼ਲ ਦੇ ਵਿੱਚ ਵੈਟ ਦਾ ਵਾਧਾ ਅਤੇ ਬੱਸਾਂ ਦੇ ਕਿਰਾਏ ਚ ਕੀਤੇ ਗਈ ਇਜਾਫੇ ਦੇ ਖਿਲਾਫ ਅੱਜ ਅਕਾਲੀ ਦਲ ਵੱਲੋਂ ਲੁਧਿਆਣਾ ਡੀਸੀ ਦਫਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਅਕਾਲੀ ਦਲ ਦੀ ਲੁਧਿਆਣਾ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਵਰਕਰ ਅਤੇ ਪੰਜਾਬ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਵੀ ਸ਼ਾਮਿਲ ਹੋਏ ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਲੁਭਾਵਨੇ ਵਾਅਦੇ ਲੋਕਾਂ ਦੇ ਨਾਲ ਕਰਕੇ ਸੱਤਾ ਦੇ ਵਿੱਚ ਕਾਬਜ਼ ਹੋਈ ਸੀ ਅੱਜ ਹਰ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਪੰਜਾਬ ਦੀ ਖਰਾਬ ਹੋ ਚੁੱਕੀ ਹੈ। ਕੱਲ ਖੰਨਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੀ ਆਗੂ ਦਾ ਕਤਲ ਕਰ ਦਿੱਤਾ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਆਰਥਿਕ ਸੰਕਟ ਪੈਦਾ ਹੋ ਗਿਆ ਹੈ ਸਰਕਾਰ ਨੇ ਪਿਛਲੇ ਢਾਈ ਸਾਲਾਂ ਦੇ ਵਿੱਚ 90 ਹਜਾਰ ਕਰੋੜ ਦਾ ਕਰਜ਼ਾ ਲੈ ਲਿਆ ਹੈ। ਸਰਕਾਰ 10 ਹਜ਼ਾਰ ਕਰੋੜ ਤੇ ਕਰਜ਼ੇ ਦੀ ਲਿਮਿਟ ਹੋਰ ਵਧਾਉਣ ਦੀ ਮੰਗ ਕਰ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਵਿੱਚ ਆਰਥਿਕ ਸੰਕਟ ਪੈਦਾ ਹੋ ਚੁੱਕਾ ਹੈ।
ਬਾਈਟ ਅਕਾਲੀ ਆਗੂ
ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ

