ਲੁਧਿਆਣਾ, 16 ਅਕਤੂਬਰ ਵੇਦ ਪ੍ਰਚਾਰ ਮੰਡਲ ਪੰਜਾਬ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਨੀਰੂ ਕੌੜਾ ਅਤੇ ਬੋਰਡ ਦੇ ਸੂਬਾਈ ਜਨਰਲ ਸਕੱਤਰ ਰੋਸ਼ਨ ਲਾਲ ਆਰੀਆ ਦੀ ਅਗਵਾਈ ਹੇਠ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ, ਫੋਕਲ ਪੁਆਇੰਟ ਵਿਖੇ ਇੰਟਰ ਸਕੂਲ ਵੈਦਿਕ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਡਾ: ਸ਼ਿਖਾ ਢੱਲ ਪ੍ਰਿੰਸੀਪਲ ਮਾਈ ਭਾਗੋ ਕਾਲਜ ਰਾਮਗੜ੍ਹ ਨੇ ਕੀਤੀ। ਜੇ. ਆਰ. ਕਟਾਰੀਆ, ਸੇਵਾਮੁਕਤ ਸੀਨੀਅਰ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਸ੍ਰੀਮਤੀ ਲੀਨਾ ਟਪਾਰੀਆ ਉਪ ਪ੍ਰਧਾਨ ਪੰਜਾਬ ਪ੍ਰਦੇਸ਼ ਮਹਿਲਾ ਮੋਰਚਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦਾ ਉਦਘਾਟਨ ਕੀਤਾ |